10
 ਇਕ ਮਿੰਟ ਪੜ੍ਹੋ

ਬਸੰਤ ਅਤੇ ਗਰਮੀਆਂ ਲਈ ਊਰਜਾ-ਬੱਚਤ ਸੁਝਾਅ

ਬਸੰਤ ਅਤੇ ਗਰਮੀਆਂ ਦਾ ਸਮਾਂ ਪੈਸੇ ਅਤੇ ਊਰਜਾ ਬਚਾਉਣ ਲਈ ਆਪਣੇ ਵਿਲੱਖਣ ਮੌਕੇ ਲਿਆਉਂਦਾ ਹੈ। ਤੁਹਾਡੀ ਊਰਜਾ ਬੱਚਤ ਯਾਤਰਾ ਵਿੱਚ ਤੁਹਾਡੀ ਅਗਵਾਈ ਕਰਨ ਲਈ ਅਸੀਂ ਊਰਜਾ ਬਚਾਉਣ ਅਤੇ ਸਾਰੇ ਮੌਸਮ ਵਿੱਚ ਆਰਾਮਦਾਇਕ ਰਹਿਣ ਦੇ 18 ਤਰੀਕੇ ਸੰਕਲਿਤ ਕੀਤੇ ਹਨ।

ਦੁਆਰਾ ਲਿਖਿਆ ਗਿਆ ਹੈ

'ਤੇ ਪ੍ਰਕਾਸ਼ਿਤ

5 ਸਤੰਬਰ, 2023

ਘਰ ਦੇ ਮਾਲਕ ਅਤੇ ਕਿਰਾਏਦਾਰ ਅਕਸਰ ਸਰਦੀਆਂ ਦੌਰਾਨ ਆਪਣੀ ਊਰਜਾ ਦੀ ਵਰਤੋਂ ਬਾਰੇ ਸਭ ਤੋਂ ਵੱਧ ਸੋਚਦੇ ਹਨ ਜਦੋਂ ਤਾਪਮਾਨ ਡਿੱਗਦਾ ਹੈ ਅਤੇ ਸ਼ਾਮ ਨੂੰ ਸੂਰਜ ਜਲਦੀ ਡੁੱਬ ਜਾਂਦਾ ਹੈ। ਇਨ੍ਹਾਂ ਠੰਡੇ ਅਤੇ ਹਨੇਰੇ ਹਾਲਾਤਾਂ ਵਿੱਚ ਸਾਡੇ ਘਰਾਂ ਨੂੰ ਗਰਮ ਆਰਾਮਦਾਇਕ ਅਤੇ ਚੰਗੀ ਤਰ੍ਹਾਂ ਰੌਸ਼ਨ ਰੱਖਣ ਦੀ ਸਪੱਸ਼ਟ ਜ਼ਰੂਰਤ ਹੁੰਦੀ ਹੈ। ਨਤੀਜੇ ਵਜੋਂ ਘਰ ਦੀ ਦੇਖਭਾਲ ਦੀ ਲਾਗਤ ਵੀ ਵਧੇਰੇ ਸਪੱਸ਼ਟ ਹੋ ਜਾਂਦੀ ਹੈ।

ਹਾਲਾਂਕਿ ਬਸੰਤ ਅਤੇ ਗਰਮੀਆਂ ਦਾ ਸਮਾਂ ਪੈਸੇ ਅਤੇ ਊਰਜਾ ਬਚਾਉਣ ਲਈ ਆਪਣੇ ਵਿਲੱਖਣ ਮੌਕੇ ਲਿਆਉਂਦਾ ਹੈ। ਤੁਹਾਡੀ ਊਰਜਾ ਬੱਚਤ ਯਾਤਰਾ ਵਿੱਚ ਤੁਹਾਡੀ ਅਗਵਾਈ ਕਰਨ ਲਈ ਅਸੀਂ ਊਰਜਾ ਬਚਾਉਣ ਅਤੇ ਸਾਰੇ ਮੌਸਮ ਵਿੱਚ ਆਰਾਮਦਾਇਕ ਰਹਿਣ ਦੇ 18 ਤਰੀਕੇ ਸੰਕਲਿਤ ਕੀਤੇ ਹਨ।

ਆਪਣੇ ਘਰ ਨੂੰ ਹਵਾ ਦੇ ਬੁਲੇ ਤੋਂ ਬਚਾਉਅ

ਗਰਮੀ ਦੇ ਦਿਨ ਆਰਾਮਦਾਇਕ ਰਹਿਣ ਲਈ ਤੁਸੀਂ ਪੱਖਿਆਂ ਅਤੇ ਏਅਰ ਕੰਡੀਸ਼ਨਿੰਗ 'ਤੇ ਭਰੋਸਾ ਕਰ ਸਕਦੇ ਹੋ। ਇਸ ਵਿੱਚ ਸਮਾਂ ਊਰਜਾ ਅਤੇ ਪੈਸਾ ਲੱਗਦਾ ਹੈ ਇਸ ਲਈ ਲਾਭਾਂ ਅਤੇ ਤੁਹਾਡੀਆਂ ਕੋਸ਼ਿਸ਼ਾਂ ਨੂੰ ਵੱਧ ਤੋਂ ਵੱਧ ਕਰਨਾ ਸਭ ਤੋਂ ਵਧੀਆ ਹੈ। ਭਾਵੇਂ ਤੁਸੀਂ ਆਪਣੇ ਘਰ ਨੂੰ ਠੰਡਾ ਕਰ ਲਿਆ ਹੈ ਕਈ ਵਾਰ ਹਵਾ ਤੁਹਾਡੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਵਿੱਚ ਛੋਟੀਆਂ ਤਰੇੜਾਂ ਰਾਹੀਂ ਬਾਹਰ ਨਿਕਲ ਸਕਦੀ ਹੈ ਇਸ ਨੂੰ ਰੋਕਣਾ ਮਹੱਤਵਪੂਰਨ ਹੈ।  

ਸੀਲਿੰਗ ਤੁਹਾਡੀਆਂ ਖਿੜਕੀਆਂ ਦਰਵਾਜ਼ਿਆਂ ਅਤੇ ਤੁਹਾਡੇ ਘਰ ਦੀਆਂ ਹੋਰ ਸੀਮਾਂ ਵਿੱਚ ਇਹਨਾਂ ਖਾਲੀ ਥਾਵਾਂ ਜਾਂ ਤਰੇੜਾਂ ਨੂੰ ਬੰਦ ਕਰਕੇ ਬੇਲੋੜੀ ਊਰਜਾ ਦੇ ਨੁਕਸਾਨ ਤੋਂ ਬਚਣ ਦੀ ਪ੍ਰਕਿਰਿਆ ਹੈ ਜਿਵੇਂ ਕਿ ਫੋਮ ਟੇਪ, ਦਰਵਾਜ਼ੇ ਦੇ ਜੰਬ ਅਤੇ ਸਵੀਪ ਜਾਂ ਵਿੰਡੋ ਇੰਸੁਲੇਟਿੰਗ ਫਿਲਮ। ਜਦੋਂ ਤੁਹਾਡਾ ਘਰ ਸਹੀ ਢੰਗ ਨਾਲ ਸੀਲ ਹੋ ਜਾਂਦਾ ਹੈ ਤਾਂ ਤੁਸੀਂ ਹੀਟਿੰਗ ਅਤੇ ਕੂਲਿੰਗ ਦੇ ਖਰਚਿਆਂ 'ਤੇ ਬਚਤ ਕਰ ਸਕਦੇ ਹੋ।

ਸੁਨਿਹਰੀ ਮੌਕਾ

ਜੇ ਜਿੰਨਾ ਸੰਭਵ ਹੋ ਸਕੇ ਘੱਟ ਊਰਜਾ ਦੀ ਵਰਤੋਂ ਕਰਕੇ ਆਪਣੇ ਘਰ ਦੇ ਅੰਦਰ ਨੂੰ ਠੰਡਾ ਕਰਨਾ ਤੁਹਾਡਾ ਟੀਚਾ ਹੈ ਤਾਂ ਬਸੰਤ ਅਤੇ ਗਰਮੀਆਂ ਦੇ ਦਿਨ ਦੇ ਵੱਖ-ਵੱਖ ਸਮੇਂ ਦੌਰਾਨ ਖਿੜਕੀਆਂ ਖੋਲ੍ ਅਤੇ ਬੰਦ ਕਰਕੇ ਅੰਦਰੂਨੀ ਤਾਪਮਾਨ ਨੂੰ ਨਿਯੰਤਰਿਤ ਕਰਨਾ ਇੱਕ ਵਧੀਆ ਰਣਨੀਤੀ ਹੈ। ਜਦੋਂ ਬਾਹਰੀ ਹਵਾ ਗਰਮ ਹੁੰਦੀ ਹੈ ਤਾਂ ਦਿਨ ਦੀ ਰੌਸ਼ਨੀ ਦੇ ਘੰਟਿਆਂ ਦੌਰਾਨ ਆਪਣੀਆਂ ਖਿੜਕੀਆਂ ਬੰਦ ਕਰੋ। ਇਸ ਦੇ ਉਲਟ ਸ਼ਾਮ ਜਾਂ ਰਾਤ ਦੇ ਸਮੇਂ ਜਦੋਂ ਹਵਾ ਠੰਡੀ ਹੁੰਦੀ ਹੈ ਤਾਂ ਆਪਣੀਆਂ ਖਿੜਕੀਆਂ ਖੋਲ੍ਹੋ। ਬੱਸ ਅਗਲੀ ਸਵੇਰ ਜਦੋਂ ਹਵਾ ਗਰਮ ਹੋਣੀ ਸ਼ੁਰੂ ਹੁੰਦੀ ਹੈ ਤਾਂ ਉਨ੍ਹਾਂ ਨੂੰ ਦੁਬਾਰਾ ਬੰਦ ਕਰਨਾ ਯਕੀਨੀ ਬਣਾਓ! ਆਪਣੀਆਂ ਖਿੜਕੀਆਂ ਖੋਲ੍ਹਣ ਤੋਂ ਪਹਿਲਾਂ ਤੂਫਾਨ ਧੂੰਆਂ ਜਾਂ ਹੋਰ ਖਰਾਬ ਮੌਸਮ ਦੀਆਂ ਸਥਿਤੀਆਂ ਵੱਲ ਧਿਆਨ ਰੱਖੋ।

ਕਰਟੇਨ ਕਾਲ

ਇੱਥੋਂ ਤੱਕ ਕਿ ਜਦੋਂ ਖਿੜਕੀਆਂ ਬੰਦ ਹੁੰਦੀਆਂ ਹਨ ਸੂਰਜ ਦੀ ਰੌਸ਼ਨੀ ਤੁਹਾਡੇ ਘਰ ਦੇ ਅੰਦਰੂਨੀ ਹਿੱਸੇ ਨੂੰ ਗਰਮ ਕਰਦੀ ਹੈ। ਜਦੋਂ ਸੂਰਜ ਆਪਣੀ ਸਭ ਤੋਂ ਵੱਧ ਤੀਬਰਤਾ 'ਤੇ ਹੁੰਦਾ ਹੈ ਤਾਂ ਡਰੈਪ ਜਾਂ ਪਰਦੇ ਬੰਦ ਕਰਨਾ ਸੂਰਜ ਨੂੰ ਤੁਹਾਡੇ ਘਰ ਨੂੰ ਗਰਮ ਕਰਨ ਤੋਂ ਰੋਕਦਾ ਹੈ। ਯਾਦ ਰੱਖੋ ਊਰਜਾ ਦੀ ਵਰਤੋਂ ਕੀਤੇ ਬਿਨਾਂ ਆਪਣੇ ਘਰ ਨੂੰ ਠੰਡਾ ਰੱਖਣ ਲਈ ਤੁਸੀਂ ਜੋ ਵੀ ਉਪਾਅ ਕਰਦੇ ਹੋ ਉਹ ਉਪਯੋਗਤਾ ਬਿੱਲਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ।

ਛੱਤ ਦਾ ਪੱਖਾ = ਘੜੀ ਦੀ ਦਿਸ਼ਾ ਦੇ ਉਲਟ

ਛੱਤ ਦੇ ਪੱਖੇ ਤੁਹਾਡੇ ਘਰ ਵਿੱਚ ਹਵਾ ਦੇ ਪ੍ਰਵਾਹ ਵਿੱਚ ਮਦਦ ਕਰਦੇ ਹਨ ਅਤੇ ਗਰਮ ਦਿਨਾਂ ਵਿੱਚ ਠੰਡਾ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ। ਗਰਮੀਆਂ ਦੇ ਮਹੀਨਿਆਂ ਵਿੱਚ ਇਹ ਸੁਨਿਸ਼ਚਿਤ ਕਰੋ ਕਿ ਤੁਹਾਡਾ ਪੱਖਾ ਘੜੀ ਘੜੀ ਦੀ ਦਿਸ਼ਾ ਦੇ ਉਲਟ ਘੁੰਮਦਾ ਹੈ ਕਿਉਂਕਿ ਬਲੇਡ ਗਰਮ ਹਵਾ ਨੂੰ ਖਿੱਚਣ ਅਤੇ ਠੰਡੀ ਹਵਾ ਨੂੰ ਹੇਠਾਂ ਧੱਕਣ ਲਈ ਤਿਆਰ ਕੀਤੇ ਗਏ ਹਨ ਜਦੋਂ ਉਹ ਇਸ ਦਿਸ਼ਾ ਵਿੱਚ ਘੁੰਮਦੇ ਹਨ। ਸਰਦੀਆਂ ਵਿੱਚ ਇਸਦੇ ਉਲਟ ਹੁੰਦਾ ਹੈ  ਘੜੀ ਦੀ ਦਿਸ਼ਾ ਵਿੱਚ ਘੁੰਮਣਾ ਤੁਹਾਡੇ ਘਰ ਨੂੰ ਗਰਮ ਕਰਨ ਵਿੱਚ ਮਦਦ ਕਰਦਾ ਹੈ।

ਹਵਾ ਵਾਲੇ ਫਿਲਟਰ ਅਤੇ ਵੈਂਟੀਲੇਸ਼ਨ ਸਿਸਟਮ ਨੂੰ ਸਾਫ਼ ਕਰੋ

ਆਪਣੀਆਂ ਗਰਮ ਹਵਾ ਦੀਆਂ ਨਲੀਆਂ ਦੀ ਹਰ ਸਾਲ ਸਰਵਿਸ ਅਤੇ ਸਫਾਈ ਕਰਵਾਓ। ਧੂੜ ਅਤੇ ਮਲਬਾ ਤੁਹਾਡੇ ਘਰ ਦੇ ਹੀਟਿੰਗ ਅਤੇ ਕੂਲਿੰਗ ਪ੍ਰਣਾਲੀਆਂ ਨੂੰ ਤੁਹਾਡੇ ਘਰ ਦੇ ਤਾਪਮਾਨ ਨੂੰ ਨਿਯਮਤ ਕਰਨ ਲਈ ਸਖਤ ਮਿਹਨਤ ਕਰਨ ਲਈ ਮਜਬੂਰ ਕਰਦਾ ਹੈ। ਉਹ ਜਿੰਨੀ ਸਖਤ ਮਿਹਨਤ ਕਰਦੇ ਹਨ ਓਨੀ ਹੀ ਜ਼ਿਆਦਾ ਊਰਜਾ ਉਨ੍ਹਾਂ ਨੂੰ ਚਲਾਉਣ ਦੀ ਲੋੜ ਹੁੰਦੀ ਹੈ।  

ਇਹਨਾਂ ਨੂੰ ਕਿਸੇ ਪੇਸ਼ੇਵਰ ਦੁਆਰਾ ਸਰਵਿਸ ਕਰਵਾਉਣ ਤੋਂ ਇਲਾਵਾ ਤੁਸੀਂ ਆਪਣੇ ਖੁਦ ਦੇ ਐਚ ਵੀ ਏ ਸੀਏਅਰ ਫਿਲਟਰ ਨੂੰ ਬਦਲਣਾ ਵੀ ਸਿੱਖ ਸਕਦੇ ਹੋ। ਇਹ ਉਹ ਚੀਜ਼ ਹੈ ਜੋ ਤੁਹਾਨੂੰ ਹਰ ਇੱਕ ਤੋਂ ਛੇ ਮਹੀਨਿਆਂ ਬਾਅਦ ਕਿਸੇ ਵੀ ਏਅਰ ਕੰਡੀਸ਼ਨਰ ਜਾਂ ਭੱਠੀ ਲਈ ਕਰਨੀ ਚਾਹੀਦੀ ਹੈ ਜਾਂ ਜਿਵੇਂ ਨਿਰਮਾਤਾ ਸਿਫਾਰਸ਼ ਕਰਦਾ ਹੈ। ਇੱਕ ਏਅਰ ਫਿਲਟਰ ਉਹ ਸਕ੍ਰੀਨ ਹੈ ਜੋ ਤੁਹਾਡੇ ਐਚ ਵੀ ਏ ਸੀ ਸਿਸਟਮ ਰਾਹੀਂ ਤੁਹਾਡੇ ਘਰ ਵਿੱਚ ਧੂੜ ਅਤੇ ਮਲਬੇ ਨੂੰ ਘੁੰਮਣ ਤੋਂ ਰੋਕਦੀ ਹੈ। ਜਿਵੇਂ ਕਿ ਫਿਲਟਰ ਆਪਣਾ ਕੰਮ ਕਰਦਾ ਹੈ ਹਾਲਾਂਕਿ ਸਕ੍ਰੀਨ ਮਲਬੇ ਨਾਲ ਭਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਨਾਲ ਐਚ ਵੀ ਏ ਸੀ ਯੂਨਿਟ ਨੂੰ ਸਿਸਟਮ ਰਾਹੀਂ ਹਵਾ ਨੂੰ ਧੱਕਣ ਲਈ ਸਖਤ ਤੋਂ ਸਖਤ ਮਿਹਨਤ ਕਰਨੀ ਪੈਂਦੀ ਹੈ। ਇਸਦਾ ਮਤਲਬ ਇਹ ਹੈ ਕਿ ਐਚ ਵੀ ਏ ਸੀ ਪ੍ਰਣਾਲੀ ਘੱਟ ਕੁਸ਼ਲ ਹੋ ਜਾਂਦੀ ਹੈ ਅਤੇ ਵਧੇਰੇ ਊਰਜਾ ਦੀ ਵਰਤੋਂ ਕਰਦੀ ਹੈ।

ਇਸ ਵੀਡੀਓ ਨੂੰ ਦੇਖ ਕੇ ਸਿੱਖੋ ਕਿ ਆਪਣੇ ਏਅਰ ਫਿਲਟਰ ਨੂੰ ਕਿਵੇਂ ਬਦਲਣਾ ਹੈ: ਫਰਨੇਸ ਏਅਰ ਫਿਲਟਰ - ਇਸ ਨੂੰ ਸਹੀ ਢੰਗ ਨਾਲ ਕਿਵੇਂ ਬਦਲਣਾ ਹੈ

ਬਾਰਬੀਕਿਊ ਨੂੰ ਚਲਾਉ

ਖਾਣਾ ਪਕਾਉਣ ਵਾਲੇ ਉਪਕਰਣ ਜਿਵੇਂ ਕਿ ਤੁਹਾਡੇ ਸਟੋਵਟਾਪ ਅਤੇ ਓਵਨ ਬਹੁਤ ਜ਼ਿਆਦਾ ਗਰਮੀ ਪੈਦਾ ਕਰਦੇ ਹਨ ਜੋ  ਬਸੰਤ ਅਤੇ ਗਰਮੀਆਂ ਦੇ ਪਹਿਲਾਂ ਤੋਂ ਗਰਮ ਤਾਪਮਾਨ ਵਿੱਚ ਬੇਆਰਾਮੀ ਨੂੰ ਵਧਾਉਂਦੇ ਹਨ। ਬੀ ਬੀ ਕਿਊ ਜਾਂ ਬਾਹਰੀ ਖਾਣਾ ਪਕਾਉਣ ਵਾਲੇ ਉਪਕਰਣ 'ਤੇ ਖਾਣਾ ਪਕਾਉਣ ਦੇ ਪੱਖ ਵਿੱਚ ਆਪਣੇ ਗਰਮੀਆਂ ਦੇ ਮੇਨੂ 'ਤੇ ਮੁੜ ਵਿਚਾਰ ਕਰੋ। ਤੁਸੀਂ ਹੋਰ ਖਾਣੇ ਵੀ ਬਣਾ ਸਕਦੇ ਹੋ ਜਿਵੇਂ ਕਿ ਸਲਾਦ।

ਛੋਟੇ ਸ਼ਾਵਰ/ਠੰਡੇ ਸ਼ਾਵਰ/

ਗਰਮ ਪਾਣੀ ਤੁਹਾਡੇ ਘਰ ਵਿੱਚ ਊਰਜਾ ਦੀ ਉੱਚ ਪ੍ਰਤੀਸ਼ਤਤਾ ਦੀ ਵਰਤੋਂ ਕਰਦਾ ਹੈ। ਇਸ ਲਈ ਬਸੰਤ ਅਤੇ ਗਰਮੀਆਂ ਦੌਰਾਨ ਠੰਡੇ ਪਾਣੀ ਦੀ ਵਰਤੋਂ ਦੀ ਕੋਸ਼ਿਸ਼ ਕਰਨ ਦਾ ਸਹੀ ਮੌਕਾ ਹੋ ਸਕਦਾ ਹੈ! ਤੁਹਾਡੇ ਸ਼ਾਵਰ ਦੇ ਤਾਪਮਾਨ ਨੂੰ ਘਟਾਉਣਾ ਤੁਹਾਡੀ ਊਰਜਾ ਦੀ ਵਰਤੋਂ ਅਤੇ ਬਿੱਲਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਪਰ ਇਹ ਤੁਹਾਨੂੰ ਗਰਮੀ ਵਾਲੇ ਦਿਨ ਲੋੜੀਂਦਾ ਤਾਜ਼ਗੀ ਵੀ ਦੇ ਸਕਦਾ ਹੈ।  

ਠੰਡੇ ਪਾਣੀ ਨਾਲ ਧੋਣਾ

ਜਦੋਂ ਸੰਭਵ ਹੋਵੇ ਤਾਂ ਆਪਣੇ ਵਾਟਰ ਹੀਟਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਠੰਡੇ ਪਾਣੀ ਵਿੱਚ ਕੱਪੜੇ ਧੋਣਾ ਤੇ ਠੰਡੇ ਪਾਣੀ ਨਾਲ ਕੱਪੜੇ ਧੋਣ ਵਾਲੇ ਡਿਟਰਜੈਂਟ ਦੀ ਵਰਤੋਂ ਕਰਨਾ (ਜਿੱਥੇ ਵੀ ਤੁਸੀਂ ਆਪਣੇ ਕੱਪੜੇ ਧੋਣ ਵਾਲਾ ਡਿਟਰਜੈਂਟ ਖਰੀਦਦੇ ਹੋ) ਅਜਿਹਾ ਕਰਨਾ ਇੱਕ ਵਧੀਆ ਤਰੀਕਾ ਹੈ ਅਤੇ ਤੁਹਾਨੂੰ ਕੋਈ ਫਰਕ ਵੀ ਨਜ਼ਰ ਨਹੀਂ ਆਵੇਗਾ!

ਸੁੱਕੇ ਕੱਪੜੇ ਲਟਕਾਓ

ਸਾਲ ਦੇ ਜ਼ਿਆਦਾਤਰ ਸਮੇਂ ਦੌਰਾਨ ਜ਼ੀਰੋ ਤਾਪਮਾਨ ਦੇ ਨਾਲ ਕੈਨੇਡਾ ਅਕਸਰ ਸੁੱਕੇ ਕੱਪੜੇ ਲਟਕਾਉਣ ਦਾ ਮੌਕਾ ਨਹੀਂ ਦਿੰਦਾ ਜਾਂ ਫਿਰ ਤੁਸੀਂ ਜੰਮੀਆਂ ਹੋਈਆਂ ਟੀ-ਸ਼ਰਟਾਂ ਪਉਣਿਆਂ ਪਸੰਦ ਕਰਦੇ ਹੋ। ਜਦੋਂ ਤੁਸੀਂ ਕਰ ਸਕਦੇ ਹੋ ਗਰਮ ਮੌਸਮ ਦਾ ਫਾਇਦਾ ਉਠਾਓ ਅਤੇ ਕੱਪੜਿਆਂ ਦੀ ਲਾਈਨ ਲਗਾ ਕੇ ਪਾਣੀ ਦੀ ਬਚਤ ਕਰੋ ਅਤੇ ਡਰਾਇਰ ਦੀ ਵਰਤੋਂ ਕਰਨ ਦੀ ਬਜਾਏ ਆਪਣੇ ਕੱਪੜੇ ਨੂੰ ਲਟਕਾ ਕੇ ਸੁਕਾਉ। ਇਸ ਤੋਂ ਇਲਾਵਾ ਤੁਹਾਡੇ ਕੱਪੜੇ ਸੁੰਗੜਦੇ ਨਹੀਂ ਅਤੇ ਉਹ ਲੰਬੇ ਸਮੇਂ ਤੱਕ ਵੀ ਰਹਿ ਸਕਦੇ ਹਨ।

ਦਿਨ ਦੀ ਰੌਸ਼ਨੀ

ਕੈਨੇਡਾ ਵਿੱਚ ਖਾਸ ਤੌਰ 'ਤੇ ਗਰਮੀਆਂ ਦੇ ਸਮੇਂ ਦਿਨ ਦੀ ਰੌਸ਼ਨੀ ਲੰਬੀ ਹੁੰਦੀ ਹੈ ਜੋ ਸ਼ਾਮ ਤੱਕ ਚੰਗੀ ਤਰ੍ਹਾਂ ਰਹਿੰਦੀ ਹੈ। ਇਹ ਕੁਦਰਤੀ ਸੂਰਜ ਦੀ ਰੌਸ਼ਨੀ ਤੁਹਾਡੇ ਘਰ ਵਿੱਚ ਲਾਈਟਾਂ ਬੰਦ ਕਰਨ ਦਾ ਇੱਕ ਵਧੀਆ ਮੌਕਾ ਪੇਸ਼ ਕਰਦੀ ਹੈ। ਹਾਲਾਂਕਿ ਸੂਰਜ ਦੀ ਰੌਸ਼ਨੀ ਤੁਹਾਡੇ ਘਰ ਵਿੱਚ ਆਉਣ ਨਾਲ ਗਰਮੀ ਵਧ ਸਕਦੀ ਹੈ ਇਸ ਲਈ ਇਸਦਾ ਵੀ ਧਿਆਨ ਰੱਖੋ।

ਤਾਰ ਬਾਹਰ ਕੱਡੋ

ਪਲੱਗ ਇਨ ਇਲੈਕਟ੍ਰਾਨਿਕਸ ਵਰਤੋਂ ਵਿੱਚ ਨਾ ਹੁੰਦੇ ਹੋਏ ਵੀ ਥੋੜ੍ਹੀ ਜਿਹੀ ਊਰਜਾ ਦੀ ਵਰਤੋਂ ਕਰਦੇ ਰਹਿੰਦੇ ਹਨ। ਸਮੇਂ ਦੇ ਨਾਲ ਹਾਲਾਂਕਿ ਇਹ ਛੋਟੀ ਜਿਹੀ ਰਕਮ ਤੁਹਾਡੇ ਊਰਜਾ ਬਿੱਲਾਂ ਵਿੱਚ ਵਾਧਾ ਕਰਦੀ ਹੈ ਅਤੇ ਨਕਾਰਾਤਮਕ ਯੋਗਦਾਨ ਪਾਉਂਦੀ ਹੈ। ਉਪਕਰਣਾਂ ਨੂੰ ਅਨਪਲੱਗ ਕਰਨ 'ਤੇ ਵਿਚਾਰ ਕਰੋ ਜਦੋਂ ਉਹ ਵਰਤੋਂ ਵਿੱਚ ਨਹੀਂ ਹੁੰਦੇ ਖ਼ਾਸਕਰ ਜੇ ਉਹ ਆਸਾਨੀ ਨਾਲ ਪਹੁੰਚਯੋਗ ਹੁੰਦੇ ਹਨ। ਤੁਸੀਂ ਇਸ ਅਭਿਆਸ ਨੂੰ ਸਾਲ ਦੇ ਕਿਸੇ ਵੀ ਸਮੇਂ ਲਾਗੂ ਕਰ ਸਕਦੇ ਹੋ।

ਲਾਈਟਬਲਬ ਪਲ

ਆਪਣੇ ਘਰ ਵਿੱਚ ਕਿਸੇ ਵੀ ਪੁਰਾਣੇ ਬੱਲਬਾਂ ਨੂੰ ਐਲ.ਈ.ਡੀ ਲਾਈਟਬਲਬਾਂ ਨਾਲ ਬਦਲਣ 'ਤੇ ਵਿਚਾਰ ਕਰੋ। ਐਲ.ਈ.ਡੀ. ਲਾਈਟਬਲਬ ਪੁਰਾਣੇ ਬੱਲਬਾਂ ਨਾਲੋਂ 90 ਪ੍ਰਤੀਸ਼ਤ ਤੱਕ ਵਧੇਰੇ ਕੁਸ਼ਲ ਹੁੰਦੇ ਹਨ ਉਹ 15 ਗੁਣਾ ਵਧੇਰੇ ਲੰਬੇ ਸਮੇਂ ਤੱਕ ਚੱਲਦੇ ਹਨ। ਐਲ.ਈ.ਡੀ. ਤਾਪਮਾਨ ਬੱਲਬਾਂ ਨਾਲੋਂ ਘੱਟ ਗਰਮੀ ਵੀ ਪੈਦਾ ਕਰਦੇ ਹਨ।

ਊਰਜਾ-ਕੁਸ਼ਲ ਉਪਕਰਣਾਂ ਅਤੇ ਉਤਪਾਦਾਂ ਨੂੰ ਸਥਾਪਤ ਕਰੋ

ਵੱਧ ਤੋਂ ਵੱਧ ਊਰਜਾ ਕੁਸ਼ਲਤਾ ਲਈ ਊਰਜਾ-ਸਟਾਰ ਰੇਟਿੰਗ ਵਾਲੇ ਉਪਕਰਣਾਂ ਦੀ ਭਾਲ ਕਰੋ। ਜਦੋਂ ਤੁਸੀਂ ਕੈਨੇਡਾ ਵਿੱਚ ਕੋਈ ਉਪਕਰਣ ਖਰੀਦਦੇ ਹੋ ਤਾਂ ਉਹ ਇੱਕ ਸਟਿੱਕਰ ਦੇ ਨਾਲ ਆਉਂਦੇ ਹਨ ਜੋ ਤੁਹਾਨੂੰ ਦੱਸਦਾ ਹੈ ਕਿ ਉਪਕਰਣ ਹੋਰ ਮਾਡਲਾਂ ਦੇ ਮੁਕਾਬਲੇ ਕਿੰਨਾ ਕੁ ਕੁਸ਼ਲ ਹੈ। ਇਹ ਤੁਹਾਨੂੰ ਇਹ ਵੀ ਦੱਸਦਾ ਹੈ ਕਿ ਉਹ ਹਰ ਸਾਲ ਕਿੰਨੀ ਊਰਜਾ ਦੀ ਵਰਤੋਂ ਕਰਦੇ ਹਨ ਅਤੇ ਤੁਸੀਂ ਉਸ ਊਰਜਾ ਨੂੰ ਚਲਾਉਣ ਲਈ ਕਿੰਨਾ ਭੁਗਤਾਨ ਕਰੋਗੇ (ਔਸਤ ਤੋਰ ਤੇ).

ਆਪਣੇ ਅੰਦਰੂਨੀ ਜਾਸੂਸ ਨੂੰ ਇਸਤਮਾਲ ਕਰੋ

ਬਹੁਤ ਸਾਰੇ ਊਰਜਾ ਪ੍ਰਦਾਤਾ ਆਨਲਾਈਨ ਬਿਲਿੰਗ ਅਤੇ ਬਿੱਲ ਟਰੈਕਿੰਗ ਦੀ ਪੇਸ਼ਕਸ਼ ਕਰਦੇ ਹਨ ਤਾਂ ਜੋ ਤੁਸੀਂ ਆਪਣੀ ਊਰਜਾ ਦੀ ਵਰਤੋਂ ਨੂੰ ਸਪੱਸ਼ਟ ਤੌਰ 'ਤੇ ਦੇਖ ਸਕੋ ਅਤੇ ਦੇਖ ਸਕੋ ਕਿ ਰੋਜ਼ਾਨਾ ਦੀਆਂ ਗਤੀਵਿਧੀਆਂ ਤੁਹਾਡੇ ਬਿੱਲਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਤੁਹਾਡੇ ਊਰਜਾ ਦੇ ਬਿੱਲ ਉਨ੍ਹਾਂ ਦਿਨਾਂ ਵਿੱਚ ਵੱਧ ਜਾਂਦੇ ਹਨ ਜਿੰਨ੍ਹਾਂ ਦਿਨਾਂ ਵਿੱਚ ਤੁਸੀਂ ਕੱਪੜੇ ਧੋਦੇ ਹੋ ਜਾਂ ਤੁਸੀਂ ਵੇਖਦੇ ਹੋ ਕਿ ਤੁਹਾਡੇ ਪਾਣੀ ਦੇ ਬਿੱਲ ਵਿੱਚ ਵਾਧਾ ਉਸ ਲੰਬੇ ਸ਼ਾਵਰ ਨਾਲ ਮੇਲ ਖਾਂਦਾ ਹੈ ਜੋ ਤੁਹਾਡੇ ਬੱਚਿਆਂ ਨੇ ਬਾਹਰ ਖੇਡਣ ਤੋਂ ਬਾਅਦ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਗਿਆਨ ਹੋਣ ਨਾਲ ਤੁਸੀਂ ਆਪਣੀਆਂ ਊਰਜਾ ਦੀ ਵਰਤੋਂ ਦੀਆਂ ਆਦਤਾਂ ਵਿੱਚ ਛੋਟੀਆਂ ਤਬਦੀਲੀਆਂ ਕਰ ਸਕਦੇ ਹੋ ਅਤੇ ਸਮੇਂ ਦੇ ਨਾਲ ਆਪਣੇ ਬਿੱਲਾਂ ਦੀ ਲਾਗਤ ਨੂੰ ਘੱਟ ਕਰ ਸਕਦੇ ਹੋ।

ਬਾਹਰ ਜਾਓ

ਤੁਸੀਂ ਸੁੰਦਰ ਬਸੰਤ ਅਤੇ ਗਰਮੀਆਂ ਦੇ ਮੌਸਮ ਦੌਰਾਨ ਆਪਣੇ ਵਿਹੜੇ ਭਾਈਚਾਰੇ ਜਾਂ ਕੁਦਰਤ ਵਿੱਚ ਵਧੇਰੇ ਸਮਾਂ ਬਿਤਾ ਕੇ ਊਰਜਾ ਦੀ ਬਚਤ ਕਰ ਸਕਦੇ ਹੋ। ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਜਾਣ ਤੋਂ ਪਹਿਲਾਂ ਕਿਸੇ ਵੀ ਉਪਕਰਣਾਂ ਇਲੈਕਟ੍ਰਾਨਿਕਸ ਅਤੇ ਕੂਲਿੰਗ ਪ੍ਰਣਾਲੀਆਂ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਉਹ ਤੁਹਾਡੇ ਜਾਣ ਦੌਰਾਨ ਨਾ ਚੱਲਣ।

 ਵਾਈ-ਫਾਈ ਨਾਲ ਜੁੜੇ ਸਮਾਰਟ ਉਪਕਰਣ

ਗਰਮੀਆਂ ਦੀਆਂ ਛੁੱਟੀਆਂ 'ਤੇ ਜਾਣ ਤੋਂ ਪਹਿਲਾਂ ਆਪਣੇ ਘਰ ਦੇ ਹੀਟਿੰਗ ਅਤੇ ਕੂਲਿੰਗ ਸਿਸਟਮ ਨੂੰ ਬੰਦ ਕਰਨਾ ਊਰਜਾ ਬਚਾਉਣ ਦਾ ਇੱਕ ਵਧੀਆ ਤਰੀਕਾ ਹੈ ਕਿਉਂਕਿ ਤੁਸੀਂ ਫਰਕ ਨੂੰ ਵੇਖਣ ਲਈ ਘਰ ਨਹੀਂ ਹੋਵੋਗੇ ਅਤੇ ਗਰਮ ਮੌਸਮ ਵਿੱਚ ਪਾਈਪਾਂ ਦੇ ਜੰਮਣ ਦੀ ਕੋਈ ਸੰਭਾਵਨਾ ਨਹੀਂ ਹੈ। ਬਹੁਤ ਗਰਮ ਜਾਂ ਠੰਡੇ ਘਰ ਵਿੱਚ ਘਰ ਆਉਣ ਦੀ ਬੇਆਰਾਮੀ ਤੋਂ ਬਚਣ ਲਈ ਤੁਸੀਂ ਸਮਾਰਟ ਥਰਮੋਸਟੇਟ ਨਾਲ ਘਰ ਜਾਂਦੇ ਸਮੇਂ ਆਪਣੇ ਘਰ ਦੇ ਤਾਪਮਾਨ ਪ੍ਰਣਾਲੀਆਂ ਨੂੰ ਚਾਲੂ ਕਰ ਸਕਦੇ ਹੋ ਜਾਂ ਮਨ ਦੀ ਵਧੇਰੇ ਸ਼ਾਂਤੀ ਲਈ ਹੋਰ ਸਮਾਰਟ ਉਪਕਰਣਾਂ ਜਿਵੇਂ ਕਿ ਫਰਿੱਜ ਜਾਂ ਸਮੋਕ ਅਲਾਰਮ ਦੀ ਨਿਗਰਾਨੀ ਕਰੋ।

ਊਰਜਾ ਛੋਟਾਂ ਲਈ ਅਰਜ਼ੀ ਦਿਓ

ਜੇ ਤੁਸੀਂ ਆਪਣੇ ਘਰ ਵਿੱਚ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਬੀ.ਸੀ. ਅਤੇ ਅਲਬਰਟਾ ਵਿੱਚ ਊਰਜਾ ਛੋਟਾਂ ਲਈ ਯੋਗ ਹੋ ਸਕਦੇ ਹੋ। ਇਹ ਛੋਟਾਂ ਹੋਮ ਅਪਗ੍ਰੇਡਾਂ ਦਾ ਸਮਰਥਨ ਕਰਦੀਆਂ ਹਨ ਜੋ ਊਰਜਾ ਕੁਸ਼ਲਤਾ ਨੂੰ ਵਧਾਉਂਦੀਆਂ ਹਨ ਜਾਂ ਤੁਹਾਡੇ ਘਰ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਂਦੀਆਂ ਹਨ। ਤੁਸੀਂ ਨਵੇਂ ਉਪਕਰਣਾਂ ਅਤੇ ਵਾਤਾਵਰਣ ਅਨੁਕੂਲ ਅਪਗ੍ਰੇਡਾਂ ਰਾਹੀਂ ਆਪਣੇ ਘਰ ਦੀ ਊਰਜਾ ਕੁਸ਼ਲਤਾ ਵਿੱਚ ਨਿਵੇਸ਼ ਕਰਕੇ ਕੁਝ ਸੌ ਡਾਲਰ ਤੋਂ ਲੈ ਕੇ ਹਜ਼ਾਰਾਂ ਡਾਲਰ ਤੱਕ ਕਿਤੇ ਵੀ ਯੋਗਤਾ ਪ੍ਰਾਪਤ ਕਰ ਸਕਦੇ ਹੋ।  

ਊਰਜਾ ਛੋਟਾਂ ਬਾਰੇ ਹੋਰ ਜਾਣਨ ਲਈ Energy Champion’ Rebate ਪ੍ਰੋਗਰਾਮ ਸੈਕਸ਼ਨ 'ਤੇ ਜਾਓ।

ਹੋਰ ਸੁਝਾਅ ਚਾਹੁੰਦੇ ਹੋ?

ਵਧੇਰੇ ਊਰਜਾ-ਬੱਚਤ ਸੁਝਾਵਾਂ ਦੀ ਭਾਲ ਕਰ ਰਹੇ ਹੋ? Empower Me ਦੀਆਂ ਮੁਫਤ ਊਰਜਾ ਬੱਚਤ ਵਰਕਸ਼ਾਪਾਂ ਵਿੱਚੋਂ ਇੱਕ ਵਿੱਚ ਸ਼ਾਮਲ ਹੋਵੋ। ਵਧੇਰੇ ਊਰਜਾ-ਬੱਚਤ ਅਤੇ ਸੁਰੱਖਿਆ ਸੁਝਾਅ ਪ੍ਰਾਪਤ ਕਰੋ ਅਤੇ ਸਿੱਖੋ ਕਿ ਆਪਣੇ ਬੀ.ਸੀ. ਜਾਂ ਅਲਬਰਟਾ ਊਰਜਾ ਬਿੱਲਾਂ ਨੂੰ ਕਿਵੇਂ ਪੜ੍ਹਨਾ ਹੈ।

Kambo ਟੀਮ

Kambo ਟੀਮ

ਸਮੱਗਰੀ ਲੇਖਕ

ਨਵੀਨਤਮ ਗਾਈਡ ਅਤੇ ਖ਼ਬਰਾਂ